ਆਪਸੀ ਫੁੱਟ ਨੇ ਦੇਸ਼ ਦਾ ਸੀ ਕਿਨਾਂ ਨੁਕਸਾਨ ਕੀਤਾ
ਸੋਨੇ ਦੀ ਚਿੜੀਆ ਭਾਰਤ ਦੇਸ਼ ਨੂੰ ਸੀ ਗੁਲਾਮ ਕੀਤਾ
ਕਿੰਨੀਆਂ ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਹੋਇਆ
ਸ਼ਹੀਦਾਂ ਦੀ ਮਾਂਵਾਂ ਦਾ ਸੀਨਾ ਸੀ ਤਾਰ ਤਾਰ ਹੋਇਆ
ਆਪਣੇ ਫਾਇਦੇ ਲਈ ਕੁਝ ਰਾਜਿਆਂ ਨੇਂ
ਵਿਦੇਸ਼ੀਆਂ ਨਾਲ ਸੀ ਜਾ ਹੱਥ ਮਿਲਾਏ ਨੇ
ਅਪਣੇ ਭਾਰਤ ਦੇਸ਼ ਦੇ ਬਣ ਦੁਸ਼ਮਣ ਬੈਠੇ
ਕੌਲ ਵਿਦੇਸ਼ੀਆਂ ਨਾਲ ਜਾ ਨਿਭਾਏ ਨੇਂ
ਕਿੰਨੇ ਨਾਂ ਮਿਲ ਜਾਣਗੇ ਆਪਣੇ ਇਤਿਹਾਸ ਅੰਦਰ
ਭਾਰਤ ਦਾ ਇਤਿਹਾਸ ਜੇ ਕਦੀ ਜਾ ਕੇ ਫੋਲ ਲਈਏ
ਪ੍ਰਤਾਪ ਤੇ ਸ਼ਿਵਾਜੀ ਵਾਂਗੂੰ ਦੇਸ਼ ਭਗਤ ਮਿਲ ਜਾਣਗੇ
ਅੰਭੀ ਤੇ ਜਯਚੰਦ ਵਰਗੇ ਗਦਾਰ ਵੀ ਨਜ਼ਰ ਆਣਗੇ
ਦੇਸ਼ ਦੇ 2 ਟੁਕੜੇ ਹੋਏ ਤਾਂ ਦੇਸ਼ ਆਜ਼ਾਦ ਹੋਇਆ
ਬਂਟਵਾਰੇ ਵਕਤ ਲੱਖਾਂ ਦਾ ਕਤਲੇਆਮ ਹੋਇਆ
ਭਾਰਤ ਮਾਤਾ ਨੇਂ ਸੀਨੇ ਤੇ ਕਿਨੇਂ ਜ਼ਖਮ ਖਾਏ
ਦੇਖ ਬੱਚਿਆਂ ਦੀਆਂ ਲਾਸ਼ਾਂ ਬੁਰਾ ਹਾਲ ਹੋਇਆ
ਭਾਰਤ ਦੀ ਖੁਸ਼ਹਾਲੀ ਤੋਂ ਪੜੋਸੀ ਦੇਸ਼ ਜਲਦਾ ਏ
ਨਾਮ ਭਾਵੇਂ ਪਾਕ ਹੈ ਨਾਪਾਕ ਹਰਕਤਾਂ ਕਰਦਾ ਏ
71 ਸਾਲਾਂ ਤੋਂ ਸੀਮਾ ਦਾ ਉਲੰਘਨ ਕਰਦਾ ਏ
ਆਤੰਕਵਾਦੀਆਂ ਨੂੰ ਸਾਡੇ ਦੇਸ਼ ਅੰਦਰ ਧਕਦਾ ਏ
ਦੇਸ਼ ਦੇ ਵੀਰ ਸੈਨਕ ਹੀ ਸਰਹੱਦ ਤੇ ਫਰਜ਼ ਨਿਭਾਂਦੇ ਨੇ
ਸੀਮਾ ਤੇ ਜੇਕਰ ਚੌਕਸ ਨੇ ਉਹ, ਦੇਸ਼ਵਾਸੀ ਸੋਂ ਪਾਂਦੇ ਨੇ
ਲਾਲਚ ਥੋੜੇ ਪੈਸੇ ਤੇ ਹਕੂਮਤ ਦੇ ਭੁੱਖੇ ਕਇ ਬਣ ਜਾਂਦੇ ਨੇ
ਕਰਨ ਦੇਸ਼ ਨਾਲ ਗਦਾਰੀ ਦੁਸ਼ਮਣ ਦੇ ਗੁਣ ਗਾਂਦੇ ਨੇ
ਦੇਸ਼ ਵਿੱਚ ਭੇਜਕੇ ਆਤੰਕੀ ਝਿਹੜੇ ਕਤਲੇਆਮ ਕਰਵਾਣ
ਆਤੰਕੀਆਂ ਨੂੰ ਸ਼ਰਨ ਦੇਣ ਤੇ ਸ਼ਾਂਤੀ ਦਾ ਕਰਨ ਬਖਾਨ
ਦੇਖ ਦੇਖ ਇਹਨਾਂ ਲੀਡਰਾਂ ਨੂੰ ਅੱਜ ਗਿਰਗਿਟ ਵੀ ਹੈਰਾਨ
ਦੇਸ਼ ਦੇ ਦੁਸ਼ਮਣ ਨਾਲ ਮਿਲ ਬੈਠੇ ਉਹ ਕੈਸੇ ਨੇਂ ਇਨਸਾਨ
ਦੇਸ਼ ਦੇ ਸਭ ਲੋਕਾਂ ਨੂੰ ਅੱਜ ਇਕ ਹੋ ਕੇ ਦਿਖਾਣਾ ਹੈ
ਮਜ਼ਹਬ ਤੇ ਜਾਤੀ ਦਾ ਨਹੀਂ ਭਾਰਤ ਦਾ ਕਵਾਉਣਾਂ ਹੈ
ਨਾਂ ਆਤੰਕ ਰਵੇ ਨਾਂ ਆਤੰਕ ਨੂੰ ਸਮਰਥਨ ਦੇਣ ਵਾਲੇ
ਦੇਸ਼ ਵਿਚੋਂ ਇਹਨਾਂ ਨੂੰ ਬਾਹਰ ਕੱਢ ਕੇ ਆਉਣਾ ਹੈ।
ਦੇਸ਼ ਦੀ ਸੈਨਾ ਸੀਮਾ ਪਾਰ /ਅੰਦਰ ਮਾਰੇ ਆਤੰਕੀਆਂ ਨੂੰ
ਦੇਸ਼ ਦੇ ਹਰ ਨਾਗਰਿਕ ਨੇਂ ਸੈਨਾਂ ਦਾ ਹੌਸਲਾ ਵਧਾਉਂਣਾ ਏ
ਖੁਦ ਆਪਣਾ ਆਪਣਾ ਕੰਮ ਇਮਾਨਦਾਰੀ ਨਾਲ ਕਰੀਏ
ਨਾ ਕਰੋ ਗਲਤ ਬਿਆਨੀ ਤੇ ਅਫਵਾਵਾਂ ਤੋਂ ਦੂਰ ਰਹਿਏ।
-ਬ੍ਰਿਜ ਕਿਸ਼ੋਰ ਭਾਟੀਆ, ਚੰਡੀਗੜ੍ਹ