ਨਵੀਂ ਦਿੱਲੀ
12 ਸਤੰਬਰ 2024

ਸੂਫ਼ੀ ਸੰਗੀਤ ਇੱਕ ਅਜਿਹਾ ਸਫ਼ਰ ਹੈ ਜੋ ਦਿਲ ਤੋਂ ਸ਼ੁਰੂ ਹੋ ਕੇ ਰੂਹ ਤੱਕ ਪਹੁੰਚਦਾ ਹੈ। ਮਸ਼ਹੂਰ ਸੂਫ਼ੀ ਗਾਇਕ ਰਾਜਾ ਰਣਜੋਧ ਦਾ ਨਵਾਂ ਗੀਤ ‘ਸਫ਼ਰ-ਏ-ਹਯਾਤ‘ ਹਾਲ ਹੀ ‘ਚ ਰਿਲੀਜ਼ ਹੋਇਆ। ਇਹ ਗੀਤ ਜ਼ਿੰਦਗੀ ਦੇ ਸਫ਼ਰ ਅਤੇ ਇਸ ਵਿਚਲੇ ਉਤਰਾਅ-ਚੜ੍ਹਾਅ ਨੂੰ ਦਿਖਾਉਂਦਾ ਹੈ। ਰਾਜਾ ਰਣਜੋਧ ਨੇ ਗੀਤ ਦੇ ਬੋਲ ਅਤੇ ਸੰਗੀਤ ਰਾਹੀਂ ਲੋਕਾਂ ਦੇ ਦਿਲਾਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਹੈ। ਇਹ ਗੀਤ ਸਾਗਾ ਮਿਊਜ਼ਿਕ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਮਰਦੀਪ ਸਿੰਘ ਗਿੱਲ ਨੇ ਲਿਖਿਆ ਹੈ। ਇਸ ਦਾ ਸੰਗੀਤ ਮਰਹੂਮ ਰਿੰਕੂ ਥਿੰਦ ਨੇ ਦਿੱਤਾ ਹੈ।

ਆਪਣੀ ਸੂਫ਼ੀ ਅਤੇ ਪੰਜਾਬੀ ਸੰਗੀਤਕ ਸ਼ੈਲੀ ਲਈ ਜਾਣੇ ਜਾਂਦੇ ਰਾਜਾ ਰਣਜੋਧ ਨੇ ਇਸ ਗੀਤ ਵਿੱਚ ਜ਼ਿੰਦਗੀ ਦੇ ਤਜ਼ਰਬਿਆਂ ਅਤੇ ਉਨ੍ਹਾਂ ਨਾਲ ਜੁੜੇ ਭਾਵੁਕ ਪਹਿਲੂਆਂ ਨੂੰ ਖੂਬਸੂਰਤੀ ਨਾਲ ਪੇਸ਼ ਕੀਤਾ ਹੈ। ‘ਸਫ਼ਰ-ਏ-ਹਯਾਤ’ ਨਾ ਸਿਰਫ਼ ਜ਼ਿੰਦਗੀ ਵਿੱਚ ਸੰਘਰਸ਼ ਅਤੇ ਸਫ਼ਲਤਾ ਦੀ ਕਹਾਣੀ ਸੁਣਾਉਂਦਾ ਹੈ, ਸਗੋਂ ਸੁਣਨ ਵਾਲੇ ਨੂੰ ਆਤਮ ਨਿਰੀਖਣ ਲਈ ਵੀ ਮਜਬੂਰ ਕਰਦਾ ਹੈ।

Safar-E-Hayat by Raja Ranjodh

ਰਾਜਾ ਰਣਜੋਧ ਨੇ ਇਕ ਇੰਟਰਵਿਊ ‘ਚ ਕਿਹਾ, ”ਸਫ਼ਰ-ਏ-ਹਯਾਤ ਮੇਰੇ ਦਿਲ ਦੇ ਕਰੀਬ ਹੈ। ਇਹ ਗੀਤ ਜ਼ਿੰਦਗੀ ਦੇ ਹਰ ਮੋੜ ਨੂੰ ਦਰਸਾਉਂਦਾ ਹੈ ਜਿੱਥੇ ਇਨਸਾਨ ਆਪਣੇ ਆਪ ਨੂੰ ਲੱਭਦਾ ਅਤੇ ਖੋ ਲੈਂਦਾ ਹੈ। “ਮੈਂ ਚਾਹੁੰਦਾ ਸੀ ਕਿ ਲੋਕ ਇਸ ਗੀਤ ਨੂੰ ਆਪਣੇ ਸਫ਼ਰ ਨਾਲ ਜੋਡ਼ ਕੇ ਮਹਿਸੂਸ ਕਰਨ।”

ਗੀਤ ਦਾ ਸੰਗੀਤ ਵੀ ਬਹੁਤ ਧਿਆਨ ਖਿੱਚਦਾ ਹੈ, ਜੋ ਕਿ ਰਵਾਇਤੀ ਅਤੇ ਆਧੁਨਿਕ ਆਵਾਜ਼ਾਂ ਦਾ ਸੁਮੇਲ ਹੈ। ਸੰਗੀਤ ਪ੍ਰੇਮੀਆਂ ਨੇ ਗੀਤ ਨੂੰ ਰਿਲੀਜ਼ ਹੋਣ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ‘ਤੇ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਗੀਤ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।

‘ਸਫ਼ਰ-ਏ-ਹਯਾਤ’ ਹੁਣ ਸਾਰੇ ਪ੍ਰਮੁੱਖ ਮਿਊਜ਼ਿਕ ਪਲੇਟਫਾਰਮਾਂ ‘ਤੇ ਉਪਲਬਧ ਹੈ ਅਤੇ ਇਸ ਦੇ ਮਿਊਜ਼ਿਕ ਵੀਡੀਓ ਨੂੰ ਵੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

LEAVE A REPLY