ਪਾਰਕ ਵਿੱਚ ਸੈਰ ਕਰਦੇ ਰੋਜ਼ ਕਿਨੇਂ ਲੋਕੀ ਮਿਲ ਜਾਂਦੇ ਨੇ,
ਕਈ ਕਰਨ ਸੈਰ ਇਕਲੇ ਤੇ ਕਈ ਇਕੱਠੇ ਸੈਰ ਤੇ ਜਾਂਦੇ ਨੇ।
ਲੋਕਾਂ ਦੇ ਬੈਠਣ ਲਈ ਕਿਨੇਂ ਬੈਂਚ ਪਾਰਕ ਵਿੱਚ ਰੱਖੇ ਨੇ,
ਚਲਣ ਫੁਵਾਰੇ ਤੇ ਕਸਰਤ ਵਾਲੇ ਆਈਟਮ ਵੀ ਰੱਖੇ ਨੇ।
ਮਰਦ, ਔਰਤਾਂ, ਬਚੇ ਬੁਢੇ ਜਾ ਪਾਰਕ ਚ ਰੌਣਕਾਂ ਲਾਂਦੇ ਨੇ,
ਬੱਚੇ ਖੇਡਣ, ਝੂਲੇ ਝੂਲਣ, ਕਈ ਕਸਰਤ ਕਰਨ ਜਾਂਦੇ ਨੇ।
ਆਪਣਾ ਗਰੁਪ ਬਣਾ ਕੇ ਲੋਕੀ ਆ ਬੈਂਚਾਂ ਤੇ ਬਹਿ ਜਾਂਦੇ ਨੇ,
ਮਾਰਨ ਗੱਪਾਂ, ਗੀਤ ਗਾਂਨ, ਕਈ ਯੋਗਾ ਵੀ ਕਰ ਜਾਂਦੇ ਨੇ।
ਕਈ ਕਰਦੇ ਸੈਰ ਸਿਰਫ ਤੇ ਸੈਰ ਕਰ ਕੇ ਚਲੇ ਜਾਂਦੇ ਨੇ,
ਕਈ ਚਕਰ ਲਾ ਕੇ ਥੋੜਾ ਗਰੁਪਾਂ ਵਿੱਚ ਬਹਿ ਜਾਂਦੇ ਨੇ।
ਵਖੋ ਵਖ ਉੱਮਰਾਂ ਚ ਵੰਡੇ ਜਨਾਨਾ ਗਰੁੱਪ ਮਿਲ ਜਾਂਦੇ ਨੇ,
ਕੋਇ ਕਰਨ ਘਰਾਂ ਦਿਆਂ ਗੱਲਾਂ, ਕੋਇ ਭਜਨ ਗਾਂਦੇ ਨੇ।
ਮਰਦਾਂ ਦੇ ਨੇਂ ਕਈ ਗਰੁੱਪ ਜੜੇ ਵਖੋ ਵੱਖ ਬਹਿ ਜਾਂਦੇ ਨੇ,
ਕੋਇ ਕਰਨ ਪਾਠ ਤੇ ਕੋਇ ਰਾਜਨੀਤੀ ਤੇ ਚਾਨਣ ਪਾਂਦੇ ਨੇ।
ਚੰਗੀ ਗੱਲ ਹੈ ਜਿਹੜੇ ਸ਼ਾਮ ਸਵੇਰੇ ਸੈਰ ਕਰਨ ਨੂੰ ਜਾਂਦੇ ਨੇ,
ਆਲਸ ਨੂੰ ਛੱਡ ਕੇ ਫੇਫਡ਼ਿਆਂ ਚ ਤਾਜਾ ਹਵਾ ਪਹੁੰਚਾਂਦੇ ਨੇ।
ਬ੍ਰਿਜ ਕਿਸ਼ੋਰ ਭਾਟੀਆ, ਚੰਡੀਗੜ