“ਮੀਆਂ ਬੀਵੀ”

0
2811
ਪਹਿਲਾਂ ਘਰਾਂ ਵਿੱਚ ਤੋਤਾ ਮੈਨਾਂ ਦੇ ਕਿਸੇ ਹੁੰਦੇ ਸੀ,
ਹੁਣ ਘਰ ਵਿੱਚ ਮੀਆਂ ਬੀਵੀ ਦੇ  ਕਿਸੇ ਹੁੰਦੇ ਨੇ,
ਕੋਇ ਗੱਲ ਨਹੀਂ ਰਿਸ਼ਤੇ ਭਾਵੇਂ ਖਟੇ ਮਿੱਠੇ ਹੁੰਦੇ ਨੇ,
ਇਹ ਨਾਂ ਭੁਲੋ ਇਹ ਰਿਸ਼ਤੇ ਬੜੇ ਨਾਜ਼ੁਕ ਹੁੰਦੇ ਨੇ,
ਸੁਣਦੇ ਹਾਂ ਕੀ ਰਿਸ਼ਤੇ ਸਵਰਗ ਤੋਂ ਬਣਕੇ ਆਉਂਦੇ ਨੇ
ਅਣਜਾਣ ਹੋਂਦੀਆਂ ਵੀ ਜੀਵਨਸਾਥੀ ਬਣ ਜਾਂਦੇ  ਨੇ।
ਮਾਪੇ ਆਪਣਿਆਂ ਧੀਆਂ ਨੂੰ ਰੀਝਾਂ ਲਾਡ ਲਡਾਂਦੇ ਨੇ,
ਜਿਗਰ ਦੇ ਟੁਕੜਿਆਂ ਨੂੰ ਆ ਡੋਲੀ ਵਿਚ ਬਿਠਾਦੇ ਨੇ।
ਪੇਕੇ ਵਿਚ ਧੀ ਸੀ ਜਿਹੜੀ ਸੋਹਰਿਆਂ ਵਿੱਚ ਨੂੰਹ ਹੋ ਜਾਂਦੀ ਏ,
ਬੀਵੀ, ਭਰਜਾਇ, ਨਨਦ, ਵਰਗੇ ਰਿਸ਼ਤਿਆਂ ਚ ਵੰਡ ਜਾਂਦੀ ਏ।
ਪੁੱਤਰ ਸ਼ਾਦੀ ਤੋਂ ਬਾਅਦ ਪਤੀ, ਦਾਮਾਦ, ਤੇ ਜੀਜਾ ਬਣ ਜਾਂਦਾ ਏ,
ਆਟੇ ਦੀ ਚੱਕੀ ਵਾਂਗ ਮਾਂ ਪਤਨੀ ਦੇ ਰਿਸ਼ਤੇ ਵਿਚ ਪਿਸ ਜਾਂਦਾ ਏ।
ਮੀਆਂ ਬੀਵੀ ਦੇ ਰਿਸ਼ਤੇ ਨੂੰ ਪਵਿਤਰ ਰਿਸ਼ਤਾ ਕਿਹਾ ਜਾਂਦਾ ਏ,
ਆਪਸੀ ਸਮਝਦਾਰੀ ਨਾਲ ਇਹ ਰਿਸ਼ਤਾ ਗਾੜਾ ਹੋ ਜਾਂਦਾ ਏ।
ਛੋਟੀ ਮੋਟੀ ਗਲਤ ਫੈਹਮੀਆਂ ਵੀ ਕਇ ਵਾਰ ਹੋ ਜਾਂਦਿਆਂ ਨੇਂ,
ਇਕ ਸਮਝਾਏ ਤੇ ਦੂਜਾ ਸਮਝੇ,  ਛੇਤੀ ਖਤਮ ਹੋ ਜਾਂਦਿਆਂ ਨੇਂ,
ਮੀਆਂ ਬੀਵੀ ਦਾ ਰਿਸ਼ਤਾ ਰੇਲ ਦੀ ਪਟਰੀ ਵਾਂਗ ਹੁੰਦਾ ਏ,
ਇਹ ਆਪਸੀ ਪਿਆਰ ਤੇ ਵਿਸ਼ਵਾਸ  ਤੇ ਟਿਕਿਆ ਹੁੰਦਾ ਏ।
ਸ਼ੱਕ ਦੀ ਸੂਈ ਨੂੰ ਆਪਣੇ ਰਿਸ਼ਤੇ ਤੋਂ ਜੇ ਦੂਰ ਰੱਖ ਪਾਇਏ,
ਇੱਕ ਦੂਜੇ ਤੇ ਰੱਖ ਕੇ ਭਰੋਸਾ ਘਰ ਨੂੰ ਸਵਰਗ ਬਣਾਇਏ।
ਬ੍ਰਿਜ ਕਿਸ਼ੋਰ ਭਾਟੀਆ, ਚੰਡੀਗੜ੍ਹ

LEAVE A REPLY