ਹੱਲਕਾ ਖਰੜ ਦੇ ਆਰੀਆ ਕਾਲਜ ਰੋਡ ਉੱਤੇ ਕਾਂਗਰਸ ਪਾਰਟੀ ਦੇ ਬੂਥ ਨੰ – 217,218,219 ਉੱਤੇ ਸ਼ਰੇਆਮ ਅਕਾਲੀ ਦੱਲ ਦੇ ਗੁੰਡਿਆਂ ਵੱਲੋਂ ਕੀਤੀ ਗਈ ਗੁੰਡਾ ਗਰਦੀ : ਐਮ.ਪੀ.ਜੱਸੜ

0
300

ਖਰੜ

2 ਜੂਨ 2024

ਦਿਵਿਆ ਆਜ਼ਾਦ

ਬਿਤੇ 1 ਜੂਨ 2024 ਨੂੰ ਪੰਜਾਬ ਸਟੇਟ ਚੇਅਰਮੈਨ ਐਮ.ਪੀ.ਜੱਸੜ ਜੋ ਕੇ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਯੂਥ ਐਂਡ ਸਪੋਰਟਸ ਸੈੱਲ, ਪੀ.ਪੀ.ਸੀ.ਸੀ. ਵੀ ਹਨ, ਜੋ ਕੇ ਆਪਣੇ ਪਿਤਾ, ਹੋਰ ਕਾਂਗਰਸੀ ਵਰਕਰਾਂ ਸਾਥੀਆਂ ਸਮੇਤ ਆਪਣੇ ਹੱਲਕੇ ਖਰੜ ਵਿੱਚ ਆਰੀਆ ਕਾਲਜ ਵਿੱਚ ਪੈਂਦੇ ਕਾਂਗਰਸ ਪਾਰਟੀ ਦੇ ਬੂਥ ਨੰ – 217,218,219 ਉੱਤੇ ਪਾਰਟੀ ਵੱਲੋਂ ਲਾਈ ਗਈ ਪੋਲਿੰਗ ਬੂਥ ਏਜੇਂਟ ਦੀ ਜਿੰਮੇਵਾਰੀ ਬਾਖੂਬੀ ਨਿਭਾ ਰਹੇ ਸਨ, ਪ੍ਰੰਤੂ ਅਚਾਨਕ ਤਕਰੀਬਨ ਸ਼ਾਮੀ 5:50 ਤੇ ਆਰੀਆ ਕਾਲਜ ਰੋਡ ਖਰੜ ਦੇ ਭਰੇ ਬਾਜ਼ਾਰ ਵਿੱਚ ਸ਼ਰੇਆਮ 3-4 ਗੱਡੀਆਂ ਭਰ ਕੇ 20-25 ਮੁੰਡੇ ਗੁੰਡਿਆਂ ਵਾਂਗੂ ਆਂਦੇ ਹਨ ਜ੍ਹਿਨਾਂ ਦੇ ਗੱਲਾਂ ਵਿੱਚ ਅਕਾਲੀ ਦੱਲ ਪਾਰਟੀ ਦੇ ਮਫਲਰ ਵੀ ਪਾਏ ਹੋਏ ਸਨ ਅਤੇ ਆਕੇ ਐਮ.ਪੀ.ਜੱਸੜ ਉੱਤੇ ਸ਼ਰੇਆਮ ਧੱਕਾ ਮੁਕੀ ਅਤੇ ਗੁੰਡਾ ਗਰਦੀ ਕਰਣ ਲੱਗ ਜਾਂਦੇ ਹਨ ਤੇ ਭਰੇ ਬਜ਼ਾਰ ਵਿੱਚ ਜੱਸੜ ਨੂੰ ਜਾਨੋਂ ਮਾਰਣ ਦੀ ਧਮਕੀ ਵੀ ਦਿੰਦੇ ਹਨ, ਨਾਲੋਂ ਨਾਲ ਉਹਨਾਂ ਵੱਲੋਂ ਪੂਰਨ ਤੌਰ ਤੇ ਜੱਸੜ ਨੂੰ ਮਾਰਣ ਧਮਕਾਉਣ ਤੇ ਕੋਈ ਭਾਰੀ ਜਾਨੀ ਨੁਕਸਾਨ ਕਰਣ ਦੇ ਇਰਾਦੇ ਨਾਲ ਆਏ ਜਾਪਦੇ ਸਨ, ਉਹਨਾਂ ਦੱਸਿਆ ਕਿ ਮੌਕੇ ਤੇ ਹੀ ਉਹਨਾਂ ਨਾਲ ਬੈਠੇ ਜੱਸੜ ਦੇ ਪਿਤਾ ਅਤੇ ਹੋਰ ਕਾਂਗਰਸੀ ਵਰਕਰਾਂ ਵੱਲੋਂ ਇਹਨਾਂ ਨੂੰ ਮੌਕੇ ਤੇ ਸੰਭਾਲਿਆ ਗਿਆ ਪ੍ਰੰਤੂ ਅਕਾਲੀ ਦੱਲ ਦੇ ਗੁੰਡਿਆਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਲੜਾਈ ਦੀ ਕਸਰ ਨਹੀਂ ਛੱਡੀ ਗਈ, ਧੱਕਾ ਮੁੱਕੀ, ਕੁੱਟਮਾਰ ਦਾ ਇਰਾਦਾ, ਕਾਂਗਰਸ ਪਾਰਟੀ ਦੇ ਬੂਥ ਨੂੰ ਤੋੜਕੇ ਬੰਦ ਕਰਵਾਣ ਅਤੇ ਹੋਰ ਅਨੇਕਾਂ ਪਰੇਯਾਸਾ ਵਿੱਚੋਂ ਇਹਨਾਂ ਅਕਾਲੀ ਦੱਲ ਦੇ ਗੁੰਡਿਆਂ ਵੱਲੋਂ ਕੋਈ ਵੀ ਕਸਰ ਨਹੀਂ ਰਹਿਣ ਦਿੱਤੀ ਗਈ ਅਤੇ ਨਾਲੋਂ ਨਾਲ ਇਹਨਾਂ ਵੱਲੋਂ ਭਰੇ ਬਜ਼ਾਰ ਵਿੱਚ ਸ਼ਰੇਆਮ ਐਮ.ਪੀ.ਜੱਸੜ ਨੂੰ ਜਾਨੋਂ ਮਾਰਣ ਦੀ ਧਮਕੀ ਵੀ ਦਿੱਤੀ ਗਈ ਕੇ ਤੇਰਾ ਕੰਮ ਜਲਦੀ ਹੋ ਜਾਣਾ ਹੈ ਤੂੰ ਆਪਣਾ ਹੁਣ ਇੰਤਜ਼ਾਮ ਕਰਕੇ ਰੱਖੀਂ।

ਜੱਸੜ ਨੇ ਦੱਸਿਆ ਕੇ ਸੱਬ ਤੋਂ ਪਹਿਲਾਂ ਜਦੋਂ ਗੱਡੀਆਂ ਉਹਨਾਂ ਦੇ ਬੂਥ ਕੋਲ ਆਕੇ ਰੁਕਿਆ ਤਾਂ ਉਹ ਦੁਪਹਿਰ ਦੇ ਖਾਣੇ ਵਜੋਂ ਸਾਰੇ ਕਾਂਗਰਸੀ ਪਾਰਟੀ ਵਰਕਰਾਂ ਅਤੇ ਆਪਣੇ ਪਿਤਾ ਕੋਲ ਖੜੇ ਸਮੋਸਾ ਖਾ ਰਹੇ ਸਨ ਪ੍ਰੰਤੂ ਅਚਾਨਕ ਉਹਨਾਂ ਕੋਲ ਆਕੇ 3-4 ਗੱਡੀਆਂ ਰੁਕਦੀਆਂ ਹਨ ਜਿਸ ਵਿਚੋਂ 20-25 ਜਾਣੇ ਉੱਤਰਕੇ ਜੱਸੜ ਨਾਲ ਅਚਾਨਕ ਧੱਕਾ ਮੁੱਕੀ ਕਰਣ ਲੱਗ ਜਾਂਦੇ ਹਨ, ਜ੍ਹਿਨਾਂ ਵਿਚੋਂ ਸੱਬ ਤੋਂ ਪਹਿਲਾਂ ਇੱਕ ਅਮਨ ਸ਼ਰਮਾ ਨਾਮ ਦਾ ਵਿਅਕਤੀ ਜੋ ਕੀ ਇੱਕ ਗੁੰਡੇ ਵਾਲੀਆਂ ਹਰਕਤਾਂ ਕਰਦਾ ਹੋਇਆ ਆਂਦੀ ਸਾਰ ਜੱਸੜ ਨੂੰ ਕਹਿੰਦਾ ਕੇ “ਤੂੰ ਇੱਕ ਬਹੁਤ ਵੱਡੀ ਟੱਟੀ ਹੈਂ” ਤੇਰਾ ਕੰਮ ਮੈਂ ਜਲਦੀ ਕਰ ਦੈਣਾ ਮੇਰੇ ਕੋਲੋਂ ਬਚਕੇ ਰਹੀਂ, ਨਾਲੋਂ ਨਾਲ ਉਸੇ ਗੱਡੀ ਵਿੱਚ ਆਇਆ ਇੱਕ ਪੁਲਿਸ ਦੀ ਵਰਦੀ ਵਾਲਾ ਵਿਅਕਤੀ ਵੀ ਜੱਸੜ ਨਾਲ ਧੱਕਾ ਮੁਕੀ ਕਰਣ ਲੱਗ ਗਿਆ ਉਸਤੋਂ ਪਸ਼ਚਾਤ ਨਾਲ ਆਏ ਹੋਰ ਮੁੰਡੇ ਗੁੰਡਾ ਗਰਦੀ ਕਰ ਜੱਸੜ ਨਾਲ ਧੱਕਾ ਮੁੱਕੀ ਕਰਣ ਲੱਗ ਗਏ, ਜਿਸਨੂੰ ਦੇਖ ਜੱਸੜ ਦੇ ਪਿਤਾ, ਕਾਂਗਰਸੀ ਵਰਕਰ ਸਾਥੀ ਦੱਤ ਕੇ ਨਾਲ ਖੜੇ ਅਤੇ ਉਹਨਾਂ ਨੂੰ ਪਰੇ ਕਿਤਾ ਪ੍ਰੰਤੂ ਉਹ ਜ਼ਾਦਾ ਗਿਣਤੀ ਵਿੱਚ ਹੋਣ ਕਾਰਣ ਨਿਰੰਤਰ ਗਾਲੀ ਗਲੋਚ ਧਾਮਕੀਆਂ ਅਤੇ ਗੁੰਡਾ ਗਰਦੀ ਕਰਦੇ ਰਹੇ ਅਤੇ ਇਸ ਖੁਰਾਕ ਵਿੱਚ ਸਨ ਕੀ ਐਮ.ਪੀ.ਜੱਸੜ ਕੁੱਜ ਬੋਲਕੇ ਜਵਾਬ ਦੇਵੇ ਅਤੇ ਅਸੀਂ ਇਸਤੇ ਹੱਥ ਪਈਏ ਪ੍ਰੰਤੂ ਸੱਬ ਵੱਲੋਂ ਤਰੀਕੇ ਨਾਲ ਇਸਨੂੰ ਸੰਭਾਲਦਿਆਂ ਮੌਕੇ ਦੀ ਨਜ਼ਾਕਤ ਨੂੰ ਸਮਝਿਆ ਗਿਆ ਪ੍ਰੰਤੂ ਭੁੱਲਰ ਅਤੇ ਬੈਲੂ ਨਾਮਕ ਵਿਅਕਤੀ ਨਿਰੰਤਰ ਭੀੜ ਵਿੱਚੋਂ ਧੱਕਾ ਮਾਰਣ ਲੜਾਈ ਦੀ ਖੁਰਾਕ ਵਿੱਚ ਸਨ, ਇਹਨਾਂ ਵੱਲੋਂ ਜੱਸੜ ਨੂੰ ਪੋਲਿੰਗ ਬੂਥ ਵਿੱਚ ਪੋਲਿੰਗ ਏਜੇਂਟ ਵਜੋਂ ਈ.ਵੀ.ਐਮ. ਕਲੋਸਿੰਗ ਸਮੇਂ ਕਿਤੇ ਜਾਣ ਵਾਲੇ ਹਸ਼ਤਾਖਸ਼ਰ ਅਤੇ ਵੋਟਾਂ ਪਵਾਉਣ ਤੋਂ ਵੀ ਰੋਕਿਆ ਜਾ ਰਿਹਾ ਸੀ।

ਇਸ ਵਾਰਦਾਤ ਮੌਕੇ ਆਇਆ ਗੱਡੀਆਂ ਵਿਚੋਂ ਇੱਕ ਗੱਡੀ ਦਾ ਨੰਬਰ : HR 26 CE 7598 ਅਤੇ ਦੂਜੀ ਗੱਡੀ ਦਾ ਨੰਬਰ : HR 69 B 2058 ਹੈ ਅਤੇ ਇਹਨਾਂ ਵਿਚੋਂ ਤਿਨ ਵਿਅਕਤੀਆਂ ਦੇ ਨਾਮ ਅਮਨ ਸ਼ਰਮਾ, ਬੈਲੂ, ਭੁੱਲਰ ਹੈ। ਜਿਸ ਸੰਬੰਧੀ ਤਕਰੀਬਨ ਸ਼ਾਮ 6:30 ਵਜੇ ਐਮ.ਪੀ.ਜੱਸੜ ਵੱਲੋਂ ਇਸ ਘਟਨਾ /ਵਾਰਦਾਤ ਸੰਬੰਧੀ ਥਾਣਾ ਸਿਟੀ ਖਰੜ ਵਿਖੇ ਵੀ ਹੱਥ ਲਿਖਤ ਦਰਖ਼ਾਸਤ ਦਿੱਤੀ ਗਈ ਜਿਸਦਾ ਦਰਖ਼ਾਸਤ ਨੰਬਰ 1099/ਦਸਤੀ/pscb/1-6-24। ਉਹਨਾਂ ਵੱਲੋਂ ਪ੍ਰਸ਼ਾਸ਼ਨ ਅਤੇ ਇਲੈਕਸ਼ਨ ਕਮਿਸ਼ਨ ਨੂੰ ਵੀ ਇਹ ਅਪੀਲ ਕੀਤੀ ਗਈ ਕੇ ਚੋਣ ਜਾਪਤਾ ਅਤੇ ਇਲੈਕਸ਼ਨ ਕਮਿਸ਼ਨ ਵੱਲੋਂ ਦਿੱਤੀਆਂ ਹਿਦਾਇਤਾਂ ਦੀਆਂ ਹਦਾਇਤਾਂ ਅਨੁਸਾਰ ਇਹਨਾਂ ਗੁੰਡਿਆਂ ਵੱਲੋਂ ਕੀਤੀ ਗਈ ਭਰੇ ਬਜ਼ਾਰ ਵਿੱਚ ਸ਼ਰੇਆਮ ਗੁੰਡਾ ਗਰਦੀ, ਮਾਰਣ ਦੀ ਧਮਕੀ ਦੇਣ ਸੰਬੰਧੀ ਅਤੇ ਬੂਥ ਨੂੰ ਬੰਦ ਕਰਣ ਅਤੇ ਧੱਕਾ ਸ਼ਾਹੀ ਕਰਣ ਦੇ ਸੰਬੰਦ ਵਿੱਚ ਜਲਦ ਤੋਂ ਜਲਦ ਬਣਦੀ ਸੰਭਵ ਕਰਵਾਈ ਕੀਤੀ ਜਾਵੇ ਤਾਂ ਜੋ ਗੈਂਗਸਟਰ ਵਾਦ ਨੂੰ ਠੱਲ ਪਈ ਜਾ ਸਕੇ ਅਤੇ ਆਮ ਨਾਗਰਿਕ ਆਪਣੀ ਜ਼ਿੰਦਗੀ ਚੰਗੇ ਢੰਗ ਨਾਲ ਵਤੀਤ ਕਰ ਸਕਾਣ।

ਅੰਤ ਜੱਸੜ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਵੀ ਅਪੀਲ ਕੀਤੀ ਕੇ ਇਹਨਾਂ ਉੱਤੇ ਜਲਦ ਤੋਂ ਜਲਦ ਬਣਦੀ ਧਾਰਾ ਲਗਾ ਕੇ ਜਲਦ ਤੋਂ ਜਲਦ ਬਾਏ ਨੇਮ FIR ਕੀਤੀ ਜਾਵੇਗੀ ਤਾਂ ਜੋ ਨਿਰੰਤਰ ਚੱਲ ਰਹੀ ਧੱਕਾ ਸ਼ਾਹੀ, ਗੁੰਡਾ ਗਰਦੀ, ਤੋਂ ਆਮ ਨਾਗਰਿਕ ਸੁਖ ਦਾ ਸਾਹ ਲੇ ਸਕਣ।

LEAVE A REPLY