ਪੁਰਾਣੀਆਂ ਯਾਦਾਂ ਤਾਜਾ ਕਰ ਲਈਏ,
ਚਲੋ ਬੀਤੇ ਦਿਨਾਂ ਵਿੱਚ ਵੜ ਲਈਏ।
ਅਜ ਤੋਂ 61-62 ਸਾਲ ਪਿਛੇ ਤਕੀਏ,
ਬੀਤੇ ਬਚਪਣ ਨੂੰ ਮੁੜ ਵੇਖ ਸਕਿਏ।
ਸਕੂਲਾਂ ਚ ਸਨ ਗਰਮੀਆਂ ਦੀਆਂ ਛੁਟੀਆਂ,
ਚਿੰਤਾ ਨਾ ਕੋਇ ਅਸੀਂ ਵੀ ਮੌਜਾਂ ਲੁਟਿਆਂ।
ਖੇਡਦੇ ਰਹੇ ਮੁਕਣ ਵਾਲੀਆਂ ਸੀ ਛੁੱਟੀਆਂ,
ਕੰਮ ਨਾਂ ਮੁੱਕਿਆ ਖੂਨ ਸਾਡਾ ਸੀ ਸੁੱਕਿਆ।
ਤੀਜੀ ਕਲਾਸ ਵਿਚ ਅਸੀਂ ਸੀ ਪੜਦੇ,
ਸਾਰੇ ਦੋਸਤ ਪੱਕੇ ਤੇ ਕਦੀ ਨਾ ਲੜਦੇ।
ਸਾਡੇ ਭੈਣ ਭਰਾ 5ਵੀਂ-6ਵੀਂ ਚ ਪੜਦੇ,
ਅਸੀ ਸਾਰੇ ਦੋਸਤ ਉਹਨਾਂ ਤੋਂ ਡਰਦੇ।
ਮੇਰੀ ਵਡੀ ਭੈਣ ਕੈਂਹਦੀ ਕੰਮ ਮੈਂ ਕਰਵਾਵਾਂਗੀ,
ਬਣਕੇ ਟੀਚਰ ਤੇ ਤੂਆਂਨੂੰ ਮੈਂ ਹੀ ਪੜਾਵਾਂਗੀ।
ਛੇਵੀਂ ਜਮਾਤ ਪੜਦੇ ਸਾਡੀ ਟੀਚਰ ਬਣ ਗਈ,
ਅਸੀਂ ਕਾਪੀਆਂ ਖੋਲੀਆਂ ਸਲੇਟੀ ਉਸ ਫੜ ਲਈ।
ਧੂਏਂ ਨਾਲ ਦੀਵਾਰ ਕਾਲੀ ਨੂੰ ਬੋਰਡ ਬਣਾਇਆ,
ਸਲੇਟੀ ਨਾਲ ਲਿਖ ਕੇ ਉਸ ਬੋਰਡ ਚਮਕਾਇਆ।
ਬੋਰਡ ਤੇ ਸਵਾਲਾਂ ਦਾ ਜਵਾਬ ਉਹ ਲਿਖਦੀ ਜਾਂਦੀ,
ਕਾਪੀਆਂ ਵਿਚ ਲਿਖ ਲਵੋ ਸਾਨੂੰ ਕਹਿੰਦੀ ਜਾਂਦੀ।
ਛੁਟੀਆਂ ਖਤਮ ਹੋਣ ਤੋੰ ਪਹਿਲਾਂ ਕੰਮ ਸੀ ਮੁੱਕਿਆ,
ਟੱਲੀ ਮੁਸੀਬਤ, ਸਜ਼ਾ ਮਿਲਨੇ ਦਾ ਡਰ ਵੀ ਮੁੱਕਿਆ।
ਕੰਮ ਕਿ ਕਰਾਇਆ ਸਾਨੂੰ ਭੈਣ ਨੇਂ ਗੁਲਾਮ ਬਣਾਇਆ,
ਬਸਤਾ ਆਪਣਾ ਚੁੱਕਣੇ ਦਾ ਸਾਨੂੰ ਹੁਕਮ ਸੀ ਸੁਣਾਇਆ।
ਅਸੀਂ ਰੋਜ਼ ਬਸਤਾ ਚੁੱਕ ਉਦਾ ਸਕੂਲ ਲੈ ਕੇ ਜਾਈਏ,
ਸਕੂਲੋਂ ਛੁੱਟੀ ਹੋਣ ਬਾਦ ਬਸਤਾਂ ਘਰ ਲੈ ਕੇ ਆਈਏ।
ਚੁਕੀਏ ਉਸਦਾ ਬਸਤਾ ਨਾਲ ਅਪਣਾ ਬਸਤਾ ਸੰਬਾਲੀਏ,
ਸਾਰੇ ਦੋਸਤ ਕਹਿੰਦੇ ਕੀ ਮੁਸੀਬਤ ਗਲ ਪਾ ਲਈ ਏ।
ਇਕ ਦਿਨ ਭੈਣ ਦਾ ਬਸਤਾ ਮੈਂਥੋਂ ਡਿਗ ਪਿਆ,
ਸਟ ਲਗੀ ਮੈਨੂੰ ਤੇ ਮੈਂ ਸੜਕ ਤੇ ਡਿਗ ਪਿਆ।
ਭੈਣ ਮੇਰੀ ਰੋਣ ਲਗੀ ਉਸ ਝੱਟ ਮੈਨੂੰ ਚੁੱਕਿਆ,
ਉਸ ਦਿਨ ਤੋਂ ਬਸਤੇ ਚੁੱਕਣ ਦਾ ਝੰਝਟ ਮੁੱਕਿਆ।
ਬ੍ਰਿਜ ਕਿਸ਼ੋਰ ਭਾਟੀਆ,ਚੰਡੀਗੜ੍ਹ