ਮਰਿਆਂ ਨੂੰ ਪੂਜੇ ਇਹ ਦੁਨੀਆਂ,
ਜਿੰਦੇ ਨੂੰ ਜੀਣ ਨਾਂ ਦੇਂਦੀ ਏ।
ਮਰਿਆਂ ਤੇ ਲੰਗਰ ਲਾਂਦੀ ਏ,
ਜਿੰਦੇ ਨੂੰ ਰੋਟੀ ਨਾ ਦੇਂਦੀ ਏ।
ਮਾਂ ਪਿਓ ਜਿਗਰ ਦੇ ਟੁਕੜੀਆਂ ਨੂੰ,
ਦਿਨ ਰਾਤ ਸੋ ਸੋ ਲਾਡ ਲਡਾਂਦੇ ਨੇ।
ਕੁਝ ਏਸੇ ਵੀ ਜਿਗਰ ਦੇ ਟੁਕੜੇ ਨੇਂ,
ਬੁਢੇ ਮਾਂ ਪਿਓ ਨੂੰ ਛੱਡ ਜਾਂਦੇ ਨੇ।
ਮਾਪੇ ਬੱਚਿਆਂ ਦੇ ਜਦੋਂ ਬੁਢੇ ਹੋ ਜਾਣ,
ਜੇ ਘਰ ਨਹੀਂ ਅਪਣਾਂ ਤਾਂ ਰੈਣ ਪ੍ਰੇਸ਼ਾਨ।
ਕਇ ਬੱਚੇ ਮਾਪਿਆਂ ਨੂੰ ਰੱਖ ਨਾ ਪਾਣੰ,
ਉਨਾਂ ਨੂੰ ਵਿਰਦ ਆਸ਼ਰਮ ਛੱਡ ਆਂਨ।
ਪੁੱਤਰ ਮਾਂ ਨੂੰ ਬਿਰਧ ਆਸ਼੍ਰਮ ਜਾ ਛਡੇ,
ਮਾਂ ਨੂੰ ਕਵੇ ਉਹ ਮਿਲਣ ਆਸੀਂ ਜਲਦੇ।
ਮਾਂ ਦੇਵੇ ਸੀਸਾਂ ਕਵੇ ਮਿਲਣ ਤੂੰ ਆਵੀਂ,
ਸੁਖੀ ਰੱਵੇਂ ਤੂੰ ਜਾ ਮੇਰੀ ਚਿੰਤਾ ਨਾ ਲਾਂਵੀਂ।
ਮੇਰੇ ਵਰਗੇ ਨੇਂ ਹੋਰ ਕਿੰਨੇ ਜਿਹੜੇ ਏਥੇ ਪੁੱਜ ਜਾਂਦੇ,
ਜਿਨਾਂ ਦੇ ਧੀਆਂ ਪੁੱਤਰ ਏਥੇ ਲਿਆ ਛੱਡ ਜਾਂਦੇ।
ਵਿਰਲੇ ਹੀ ਬੱਚੇ ਉਹਨਾਂ ਦੇ ਫੇਰ ਮਿਲਣ ਆਉਂਦੇ,
ਬਚਿਆਂ ਦੇ ਇੰਤਜ਼ਾਰ ਵਿਚ ਤਾਂ ਕਈ ਮੁਕ ਜਾਂਦੇ।
ਮਰਨੇ ਦੇ ਪਿੱਛੋਂ ਫੁੱਲਾਂ ਨਾਲ ਅਰਥੀ ਨੂੰ ਸਜਾਂਦੇ,
ਕੰਧਿਆਂ ਤੇ ਚੁੱਕ ਕੇ ਉਸਨੂੰ ਸ਼ਮਸ਼ਾਨ ਪਹੁੰਚਾਂਦੇ ।
ਜੀਂਦੇ ਜੀ ਜਿਸ ਨੂੰ ਤਾਣੇ ਮਾਰ ਘਰੋਂ ਕੱਢ ਕੇ ਆਂਦੇ,
ਮਰੇ ਬਾਦ ਉਸਦੀ ਫੋਟੋ ਅਗੇ ਅਗਰਬੱਤੀ ਘੁਮਾਂਦੇ।
-ਬ੍ਰਿਜ ਕਿਸ਼ੋਰ ਭਾਟੀਆ, ਚੰਡੀਗੜ੍ਹ