ਪਹਿਲਾਂ ਰਾਹ ਹਨੇਰੇ ਹੋਂਦੇ ਸੀ,
ਦੀਵੇ ਬਾਲ ਚਾਨਣ ਕਰਦੇ ਸੀ,
ਰਾਹ ਪਾਂਵੇ ਹੁਣ ਚਾਨਣੇ ਨੇ,
ਹਨੇਰੇ ਦਿਲਾਂ ਚ ਵਸਦੇ ਨੇ।
ਬੈਠ ਸੁਖ ਦੁਖ ਸਾਂਝਾ ਸੀ ਕਰਦੇ ,
ਇਕ ਦੂਜੇ ਬਿਨਾ ਨਾ ਰਹਿ ਪਾਂਦੇ,
ਨਾ ਪਤਾ ਕਿਸ ਦੀ ਨਜ਼ਰ ਲਗੀ,
ਹੁਣ ਮੱਥੇ ਵੱਟ ਪਾ ਕੇ ਲੰਘ ਜਾਂਦੇ।
ਲੋਕ ਪਹਿਲਾਂ ਇਕ ਦੂਜੇ ਨੂੰ ਸੀ ਸਿਆਂਣਦੇ,
ਕੋਣ ਕੌਣ ਕਿਥੇ ਰਹਿੰਦਾ ਸਬ ਸੀ ਜਾਣਦੇ,
ਛੱਡੋ ਹੁਣ ਮੁਹਲੇ ਚ ਕੌਣ ਕੌਣ ਰਹਿੰਦਾ ਏ,
ਕੌਣ ਪੜੋਸੀ ਏ ਹੁਣ ਇਹ ਵੀ ਨਾਂ ਜਾਣਦੇ।
ਕਿਸਦੇ ਘਰ ਕੌਣ ਮਿਲਣ ਸੀ ਆਇਆ,
ਮਾਸੀ, ਚਾਚੀ, ਤਾਇ ਯਾਂ ਸੀ ਤਾਇਆ,
ਸਾਰਾ ਮੁਹਲਾ ਉਨਾਂ ਨੂੰ ਮਿਲਣ ਆਂਉਂਦਾ,
ਹਰ ਕੋਇ ਉਹਨਾਂ ਨੂੰ ਘਰ ਸੱਦਾ ਦੇ ਜਾਂਦਾ।
ਹੁਣ ਕੋਇ ਨਾਂ ਜਾਣੇ ਕੌਣ ਕਿਦੇ ਘਰ ਆਇਆ,
ਉਹ ਰਿਸਤੇਦਾਰ ਸੀ, ਦੋਸਤ ਸੀ ਯਾਂ ਪਰਾਇਆ,
ਘਰ ਖ਼ਾਲੀ, ਤਾਲੇ ਲਗੇ, ਕਿਥੇ ਗਏ ਕੋਇ ਨਾਂ ਜਾਣੇ,
ਤਾਲੇ ਤੋੜ ਸਮਾਨ ਚੋਰੀ ਕਰ ਜਾਣ ਚੋਰ ਅਣਜਾਣੇ।
ਪੈਸੇ ਦੀ ਦੌੜ ਚ ਸ਼ਮੀਲ ਹੋ ਅੰਨ੍ਹੇ ਨਾਂ ਹੋਵੋ,
ਇਕ ਦੂਜੇ ਦੇ ਨਾਲ ਮਿਲੋ ਜਿਥੇ ਵੀ ਰਵੋ,
ਧੀਆਂ ਪੁੱਤਰ, ਰਿਸ਼ਤੇਦਾਰ ਬਾਦ ਚ ਆਂਦੇ,
ਵਕਤ ਤੇ ਪਹੁੰਚ ਪੜੋਸੀ ਹੀ ਕੰਮ ਨੇਂ ਆਂਦੇ।
-ਬ੍ਰਿਜ ਕਿਸ਼ੋਰ ਭਾਟੀਆ,ਚੰਡੀਗੜ੍ਹ