
ਚਲੋ ਅੱਜ ਤੁਹਾਨੂੰ ਪਾਰਕ ਦੀ ਸੈਰ ਕਰਾਈਏ
ਸੈਰ ਕਰਨ ਆਏ ਲੋਕਾਂ ਨਾਲ ਮਿਲਵਾਈਏ
ਘਰੋੰ ਨਿਕਲ ਕੇ ਫੇਫੜਿਆਂ ਚ ਹਵਾ ਪਾਈਏ
ਵੱਖੋ ਵੱਖ ਇਹਨਾਂ ਕਿਰਦਾਰਾਂ ਨਾਲ ਮਿਲਾਈਏ
ਇਹ ਦੇਖੋ ਛੋਟੇ ਬੱਚਿਆਂ ਨੂੰ ਪਏ ਰੋਲਾ ਪਾਂਦੇ
ਪੰਛੀਆਂ ਵਾਂਗੂ ਚੇਹਕਣ ਸਬਦਾ ਦਿਲ ਲਾਂਦੇ
ਕੁਝ ਝੂਲੇ ਝੁਲਣ ਕੁਝ ਕ੍ਰਿਕਟ ਖੇਲੀ ਜਾਂਦੇ
ਵਜੇ ਬਾਲ ਕਿਸੇਨੂੰ ਤਾਂ ਝੱਟ ਸੋਰੀ ਬੋਲ ਆਂਦੇ
ਸੈਰ ਤੇ ਆਏ ਕੁੜੀਆਂ ਮੁੰਡਿਆਂ ਨੂੰ ਵੀ ਵੇਖੋ
ਹਰ ਕੋਈ ਕਿੰਨਾ ਮਸਤ ਅਪਣੇ ਵਿਚ ਵੇਖੋ
ਕਸਰਤ ਕਰਦੇ, ਜੋਗਿੰਗ ਕਰਦਿਆਂ ਨੂੰ ਵੇਖੋ
ਕੁਝ ਨੂੰ ਗਰੁਪ ਬਣਾਕੇ ਸੈਰ ਕਰਦਿਆਂ ਵੇਖੋ
ਸ਼ਾਮ ਵੇਲੇ ਕਿਨ੍ਹੇ ਹੀ ਬਜ਼ੁਰਗ ਸੈਰ ਕਰਨ ਨੂੰ ਆਉਂਦੇ
ਕਈ ਕਰਨ ਇਕਲੇ, ਕਈ ਗਰੁਪ ਬਣਾ ਬਹਿ ਜਾਂਦੇ
ਬਜ਼ੁਰਗਾਂ ਵਿੱਚ ਮਰਦ ਔਰਤਾਂ ਸੈਰ ਕਰਨ ਆਂਉੰਦੇ
ਅਪਣੇ ਅਪਣੇ ਵੱਖਰੇ ਗਰੁਪਾਂ ਦੇ ਵਿਚ ਬਹਿ ਜਾਂਦੇ
ਔਰਤਾਂ ਦੇ ਗਰੁੱਪ ਵਿਚ ਵੀ ਗੱਲਾਂ ਪਇਆਂ ਵੱਜਣ
ਲੋਕ ਗੀਤ ਜਦੋਂ ਗਾਂਦੀਆਂ ਤਾੜੀਆਂ ਨਾਲ ਸੱਜਣ
ਘਰਾਂ ਵਿਚ ਕੀ ਹੋ ਰਿਆ ਹੈ ਉਸਤੇ ਚਰਚੇ ਕਰਨ
ਇਹ ਗੱਲ ਅਗੇ ਨਾ ਕਰੀਂ, ਇਹ ਵਾਦੇ ਵੀ ਕਰਨ
ਬਜ਼ੁਰਗਾਂ ਦੇ ਵਿੱਚ ਵੀ ਸਰਕਾਰਾਂ ਤੇ ਚਰਚੇ ਹੁੰਦੇ
ਅਪਣੇ ਅਪਣੇ ਸਾਰੀਆਂ ਦੇ ਵਿਚਾਰ ਸਾਂਝੇ ਹੁੰਦੇ
ਕਿਨੀਆਂ ਦੀ ਆਸਾਂ ਕੀ ਮੁਫ਼ਤ ਸਬ ਮਿਲ ਜਾਵੇ
ਦੇਣਾ ਕੁਝ ਨਾ ਪਵੇ ਪਰ ਸਰਕਾਰ ਝੋਲੀ ਬਰ ਜਾਵੇ
ਕਈ ਡਾਢੇ ਬਜ਼ੁਰਗ ਆਕੇ ਰੋਜ਼ ਮਹਿਫ਼ਿਲ ਸਜਾਂਦੇ
ਵਟਸਐਪ ਤੇ ਵੇਖਣ ਫੋਟੋਵਾਂ ਤੇ ਸਾਥੀਆਂ ਨੂੰ ਦਿਖਾਂਦੇ
ਉਮਰ ਪਾਵੇਂ 85-90 ਪਰ ਗਾਣੇ ਜਵਾਨੀ ਵਾਲੇ ਗਾਂਦੇ
ਅਪਣੇ ਦੁਖਾਂ ਨੂੰ ਰੱਖ ਦਿਲ ਦੇ ਅੰਦਰ ਗ਼ਮਾਂ ਨੂੰ ਭੁਲਾਂਦੇ
–ਬ੍ਰਿਜ ਕਿਸ਼ੋਰ ਭਾਟੀਆ,ਚੰਡੀਗੜ੍ਹ
