“ਪੇਠਾ ਸਿੰਘ”

0
2201
ਪੇਠਾ ਸਿੰਘ ਦੇ ਨਾਂ ਨੂੰ ਹਰ ਕੋਇ ਜਾਣਦਾ
ਚਿੱਟਾ ਮਕਾਨ ਸੀ ਉਸ ਦੀ ਪਹਿਚਾਣ ਦਾ
ਉਚਾ ਲੰਬਾ ਕੱਦ ਤੇ ਚਿਟਾ ਸੀ ਪਹਿਨਾਵਾ
ਪੱਗ ਵਿਚ ਲਗੇ ਮੋਤੀ ਮਾਰਨ ਲਿਸ਼ਕਾਵਾਂ
            ਘਰ ਦੇ ਗੇਟ ਤੇ ਉਸ ਨੇ ਬੋਰਡ ਟੰਗਵਾਇਆ
            ਪੇਠਾ ਸਿੰਘ, ਲੈਂਡ ਲਾਰਡ, ਪਿਸ਼ਾਵਰ ਵਾਲੇ
            ਮੋਟਾ ਮੋਟਾ ਸੀ ਨਾਮ ਉਸਨੇ ਲਿਖਵਾਇਆ
            ਆਂਗਨ ਚ ਇਕ ਝੂਲਾ ਵੀ ਸੀ ਲਟਕਾਇਆ
ਲਿਸ਼ਕ ਪੁਸ਼ਕ ਕੇ ਪੇਠਾ ਰੋਜ਼ ਘਰੋਂ ਨਿਕਲ ਜਾਂਦਾ
ਸ਼ਾਮ ਪਇ ਤੇ ਪੇਠਾ ਆਪਣੇ ਘਰ ਮੁੜ ਆਉਂਦਾ
ਦਾਰੂ ਦਾ ਸ਼ੌਕੀਨ ਪੇਠਾ ਰੋਜ਼ ਪੀਂਦਾ ਤੇ ਪੈਗ ਲਾਂਦਾ
ਸ਼ਾਨ ਮਾਰਨ ਖ਼ਾਤਰ ਲੋਕਾਂ ਨੂੰ ਵੀ ਦਾਰੂ ਪਿਲਾਂਦਾ
              ਕੰਮ ਕਾਜ ਕੋਇ ਨਈਂ ਸੀ ਕਰਦਾ ਪੇਠਾ
              ਬਸ ਲੋਕਾਂ ਨੂੰ ਸੀ ਰੋਜ਼ ਬੁੱਧੂ ਬਨਾਂਉਦਾ
              ਆਪਣੇ ਲੈਂਡ ਲੋਰਡ ਦੀ ਆੜ ਦੇ ਅੰਦਰ
              ਲੋਕਾਂ ਤੋਂ ਰੋਜ਼ ਉਧਾਰ ਫੜ ਕੇ ਆਉਂਦਾ
ਉਧਾਰ ਫੜਨ ਦੀ ਆਦਤ ਨੇ ਪੇਠੇ ਦੀ ਮੱਤ ਮਾਰੀ
ਉਧਾਰ ਲੈ  ਐਸ਼ ਕਰਨ ਦੀ ਲਗੀ ਉਸ ਬੀਮਾਰੀ
ਲੋਕੀ ਲੈਂਡ ਲੋਰਡ ਸਮਝ ਪੇਠੇ ਨੂੰ ਉਧਾਰ ਦੇਂਦੇ ਜਾਣ
ਪੈਸੇ ਵਾਪਸ ਮੰਗਣ ਲਯੀ ਕਇ ਚਕਰ ਲਗਾਉਣ
               ਪੇਠੇ ਦੇ ਘਰ ਲੋਕੀ ਰੋਜ਼ ਅਪਣਾ ਪੈਸਾ ਮੰਗਣ ਜਾਣ
               ਖਾਲੀ ਹੱਥ ਰੋਜ਼ ਮੁੜ ਆਉਂਦੇ ਹੋਣ ਵਾਧੂ ਪਰੇਸ਼ਾਨ
               ਪੇਠੇ ਦੀ ਉੱਚੀ ਦੁਕਾਨ ਫੀਕਾ ਪਕਵਾਨ ਨਜ਼ਰ ਆਵੇ
               ਨਿੱਤ ਨਵੇਂ ਬਹਾਨੇ ਮਾਰ  ਲੋਕਾ ਤੋੰ ਪਿੰਡ ਛੁਡਵਾਏ
ਤੰਗ ਆਕੇ ਲੋਕਾਂ ਨੇ ਇਕ ਅਪਣਾ ਗਰੁਪ ਬਣਾਇਆ
ਛਿੱਤਰ ਪਰੇਡ ਕਰ ਪੇਠੇ ਦੀ ਉਸ ਨੂੰ ਥਾਣੇ ਪਹੁੰਚਾਇਆ
ਹੇਰਾ ਫੇਰੀ ਦੇ ਕੇਸ ਚ ਪੁਲਿਸ ਨੇ ਪੇਠਾ ਜੇਲ ਪਹੁੰਚਾਇਆ
ਉਧਾਰ ਲੈਕੇ ਝੂਠੀ ਸ਼ਾਨ ਨਾ ਮਾਰੋ ਪੇਠੇ ਨੂੰ ਸਮਝ ਆਇਆ
ਬ੍ਰਿਜ ਕਿਸ਼ੋਰ ਭਾਟੀਆ, ਚੰਡੀਗੜ੍ਹ

LEAVE A REPLY