ਚੰਡੀਗੜ੍ਹ
6 ਮਈ 2017
6 ਮਈ 2017
ਦਿਵਯਾ ਆਜ਼ਾਦ
ਪੰਜਾਬ ਸਾਹਿਤ ਅਕਾਦਮੀ ਅਤੇ ਡਿਪਾਰਟਮੈਂਟ ਆਫ ਕਲਚਰਲ ਅਫੇਯਰਜ਼ ਯੂ.ਟੀ. ਚੰਡੀਗੜ੍ਹ ਵੱਲੋਂ ਸ਼ਰਗਮ ਸੋਸਾਇਟੀ ਆਫ਼ ਇੰਡਿਯਨ ਮਿਊਜ਼ਿਕ ਐਂਡ ਆਰਟ ਦੇ ਸਹਿਯੋਗ ਨਾਲ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਸਮਰਪਿਤ ‘ਇਹ ਮੇਰਾ ਗੀਤ ਕਿਸੇ ਨਾ ਗਾਣਾ’ ਪ੍ਰੋਗਰਾਮ ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ ਵਿਖੇ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਸ਼੍ਰੀ ਬਲਬੀਰ ਸਿੰਘ ਸਿੰਧੂ, ਐਮ.ਐਲ.ਏ, ਮੋਹਾਲੀ ਜੀ ਬਤੋਰ ਮੁੱਖ ਮਹਿਮਾਨ ਅਤੇ ਮਿਸ ਸਤਿੰਦਰ ਸੱਤੀ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਲ ਹੋਏ। ਡਾ. ਸਰਬਜੀਤ ਕੌਰ ਸੋਹਲ, ਪ੍ਰਧਾਨ ਪੰਜਾਬ ਸਾਹਿਤ ਅਕਾਦਮੀ ਜੀ ਵੱਲੋਂ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਗਈ। ਇਸ ਪ੍ਰੋਗਰਾਮ ਵਿਚ ਸ਼੍ਰੀ ਆਰ. ਡੀ. ਕੈਲੇ, ਸ਼੍ਰੀਮਤੀ ਕੋਮਲ ਚੁੱਘ, ਸ਼੍ਰੀ ਐਸ. ਡੀ. ਸ਼ਰਮਾ, ਸ਼੍ਰੀ ਸੁਸ਼ੀਲ ਨਾਗਪਾਲ ਜੀ ਵੱਲੋਂ ਸੰਗੀਤ ਦੀ ਪੇਸ਼ਕਾਰੀ ਦਿੱਤੀ ਗਈ। ਸ਼੍ਰੀ ਐਸ. ਡੀ. ਸ਼ਰਮਾ ਜੀ ਵੱਲੋਂ ‘ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾ ਵਿਚ’ ਅਤੇ ‘ਮੈਨੂੰ ਵਿਦਾ ਕਰੋ’, ਸ਼੍ਰੀ ਆਰ ਡੀ ਕੈਲੇ ਜੀ ਵੱਲੋਂ ‘ਇਹ ਮੇਰਾ ਗੀਤ ਕਿਸੇ ਨਾ ਗਾਣਾ’ ਅਤੇ ‘ਅਸਾਂ ਤਾਂ ਜੋਬਨ ਰੁੱਤੇ ਮਾਰਨਾ’, ਸ਼੍ਰੀਮਤੀ ਕੋਮਲ ਜੀ ਵਲੋਂ ‘ਇਕ ਮੇਰੀ ਅੱਖ ਕਾਸ਼ਨੀ’ ਅਤੇ ‘ਮੈਂ ਸੱਜਣ ਰਿਸ਼ਮ ਰੁਪਹਿਲੀ’ ਅਤੇ ਸੁਸ਼ੀਲ ਨਾਗਪਾਲ ਜੀ ਵਲੋਂ ‘ਮੈਨੂੰ ਤੇਰਾ ਸ਼ਬਾਬ ਲੈ ਬੈਠਾ’ ਗੀਤ ਗਾਏ ਗਏ। ਇਸ ਮੌਕੇ ਡਾ. ਸਤੀਸ਼ ਕੁਮਾਰ ਵਰਮਾ, ਸਕੱਤਰ, ਪੰਜਾਬ ਸਾਹਿਤ ਅਕਾਦਮੀ, ਸਰਦਾਰ ਗੁਲਜ਼ਾਰ ਸਿੰਘ ਸੰਧੂ, ਸਾਬਕਾ ਚੇਅਰਮੈਨ, ਪੰਜਾਬ ਕਲਾ ਪ੍ਰੀਸ਼ਦ, ਜੀ ਸ਼ਾਮਲ ਹੋਏ।