“ਪੰਪਿੰਗ”

0
2749
ਬਾਹਰ ਅੱਜ ਵਾਦੁ ਗਰਮੀ ਏ
ਹਵਾ ਵੀ ਨਹੀਂ ਚਲ ਰਹੀ ਏ
ਛੱਤ ਵਾਲਾ ਪੱਖਾਂ ਚਲਦਾ ਏ
ਪਰ ਹਵਾ ਤੱਤੀ ਸੁਟਦਾ ਏ
         ਸੋਚਿਆ ਚਲੋ ਕੂਲਰ ਹੀ ਲਾਈਏ
         ਗਰਮੀ ਤੋਂ ਥੋੜੀ ਰਾਹਤ ਪਾਈਏ
         ਕੂਲਰ ਨੂੰ ਕਮਰੇ ਵਿਚ ਲਾਇਆ
         ਚਲਾਉਣ ਖ਼ਾਤਰ ਸਵਿੱਚ ਦਬਾਇਆ
ਪੱਖਾਂ ਕੂਲਰ ਦਾ ਫਰਾਂਟਾਂ ਮਾਰ ਚਲ ਪਿਆ
ਮੋਟਰ ਠੀਕ ਸੀ ਘੁੰਮਣ ਫਿਰਨ ਲਗ ਪਿਆ
ਕੂਲਰ ਦੇ ਖੰਭ ਸੀ ਸੁੱਖੇ, ਪਾਣੀ ਨਾ ਪਿਆ
ਦੇਖਿਆ ਤੇ ਕੂਲਰ ਪੰਪ ਸੀ ਰੁਕ ਗਿਆ
          ਬਿਜਲੀ ਦੇ ਕਾਰੀਗਰ ਨੂੰ ਸੱਦ ਲਿਆਇਆ
          ਕੂਲਰ ਦੇ ਪੰਪ ਨੂੰ ਓਥੋਂ ਚੈਕ ਕਰਵਾਇਆ
          ਕਾਰੀਗਰ ਆਖੇ ਕੂਲਰ ਦਾ ਪੰਪ ਮੁੱਕਿਆ
          ਇਸੇ ਕਾਰਨ ਕੂਲਰ ਦਾ ਪਾਣੀ ਸੀ ਰੁਕਿਆ
ਕਾਰੀਗਰ ਆਖੇ ਪੰਪ ਚ ਕਰੰਟ ਤੇ ਆਂਦਾ ਏ
ਖਰਾਬ ਪੰਪ ਹੈ ਪੰਪਿੰਗ ਠੀਕ ਨਾ ਕਰ ਪਾਂਦਾ ਏ
ਜਦ ਤਕ ਇਹ ਪੰਪ ਫੂਲ ਪ੍ਰੈਸ਼ਰ ਚੁੱਕ ਨਾ ਪਾਏ
ਪਾਣੀ ਨਾ ਸੁਟੇ ਤੇ ਕੂਲਰ ਠੰਡਾ ਨਾ ਕਰ ਪਾਏ
             ਬਿਨਾ ਦੇਰ ਕੀਤੇ ਕੂਲਰ ਦਾ ਪੰਪ ਬਦਲਵਾਇਆ
             ਪੰਪਿੰਗ ਠੀਕ ਹੋਹਿ ਤੇ ਕੂਲਰ ਠੰਡਾ ਕਰ ਪਾਇਆ
             ਇੰਸਾਨ ਦਾ ਦਿਲ ਜਦੋਂ ਠੀਕ ਪੰਪਿੰਗ ਨਾ ਕਰ ਪਾਏ
             ਡਾਕਟਰਾਂ ਤੇ ਦਵਾ ਦੇ ਭਰੋਸੇ ਉਹ ਉਮਰ ਬਿਤਾਏ
ਬ੍ਰਿਜ ਕਿਸ਼ੋਰ ਭਾਟੀਆ,ਚੰਡੀਗੜ੍ਹ

LEAVE A REPLY