ਹਰ ਚੀਜ਼ ਵਿਚ ਮਿਲਾਵਟ ਵੱਧ ਗਈ ਏ,
ਹੇਰਾ ਫੇਰੀ ਵੀ ਪਹਿਲਾਂ ਤੋਂ ਵੱਧ ਗਈ ਏ।
ਪਹਿਲਾਂ ਇਕੋ ਰੱਬ ਨੂੰ ਪੂਜਿਆ ਜਾਂਦਾ ਸੀ,
ਹੁਣ ਰੱਬ ਦੀ ਗਿਣਤੀ ਵੀ ਵੱਧ ਗਈ ਏ।
ਪਹਿਲਾਂ ਆਸ਼ਰਮਾਂ ਵਿਚ ਸੰਤ ਸੀ ਰਹਿੰਦੇ,
ਲੋਕ ਆਸ਼ਰਮਾਂ ਵਿਚ ਗਿਆਨ ਸੀ ਪਾਉਂਦੇ।
ਧਰਮ ਦੀ ਰਾਹ ਤੇ ਚਲਣ ਦੇ ਕਿਨ੍ਹੇਂ ਫਾਇਦੇ
ਤੇ ਨਾਰੀ ਦੀ ਇਜ਼ਤ ਕਰਨਾ ਵੀ ਸਿਖਾਂਉਦੇ।
ਅੱਜ ਕਲ ਦੇ ਠੱਗ ਬਾਬੇ ਖੁਦ ਨੂੰ ਰੱਬ ਕਹਿੰਦੇ,
ਆਸ਼ਰਮਾਂ ਨੂੰ ਵੀ ਹੋਟਲ ਵਾਂਗ ਬਣਾਕੇ ਰਹਿੰਦੇ,
ਲੋਕੀ ਬਾਬੇਆਂ ਦੇ ਕੋਲ ਉਮੀਦਾਂ ਲੈਕੇ ਜਾਂਦੇ,
ਪਰ ਕੁਝ ਨਬਾਲਿਗਾਂ ਦੀ ਇਜ਼ਤ ਲੁੱਟ ਜਾਂਦੇ।
ਦੁਨੀਆਂ ਵਿਚ ਕਈ ਸੁਖੀ ਤੇ ਕਈ ਦੁਖੀ ਰਹਿੰਦੇ,
ਦਿਨ ਕਦੇ ਵੀ ਕਿਸੀ ਦੇ ਨਾ ਇਕੋ ਜੇਹੇ ਰਹਿੰਦੇ।
ਖੁਦ ਤੇ ਭਰੋਸਾ ਰੱਖਣ ਵਾਲੇ ਕਰਦੇ ਕਿਰਤ ਰਹਿੰਦੇ,
ਦੁਖਾਂ ਤੋਂ ਡਰਕੇ ਕਈ ਬਾਬੇਆਂ ਦਾ ਫੜ ਪੱਲੂ ਲੈਂਦੇ।
ਪਾਪ ਅਤੇ ਪੁਨ ਹਰ ਇਕ ਦੇ ਅੰਦਰ ਵਸਦੇ,
ਇਹ ਸੋਚ ਲੋਕਾਂ ਦੀ ਹੈ ਕਿਸ ਨੂੰ ਚੰਗਾ ਮਨਦੇ।
ਅੱਧਰਮੀ/ ਲਾਲਚੀ ਪਾਪ ਦੀ ਰਾਹ ਤੇ ਚਲਦੇ,
ਔਕੜਾਂ ਆਣ ਭਾਂਵੇ ਚੰਗੇ ਪੁਨ ਦੀ ਰਾਹ ਚਲਦੇ।
ਜੇਹੜੇ ਰੱਬ ਬਣ ਕੇ ਲੋਕਾਂ ਨਾਲ ਧੋਖੇ ਸੀ ਕਰਦੇ,
ਇਕ ਦਿਨ ਉਹ ਕਨੂੰਨ ਦੇ ਸ਼ਿਕੰਜੇ ਚ ਫਸਦੇ।
ਛੋਟੀਆਂ ਬੱਚਿਆਂ ਤੇ ਵੀ ਅਤ ਦੇ ਜ਼ੁਲਮ ਕਰਦੇ,
ਉਹ ਬਾਬੇ ਸਾਰੀ ਉਮਰ ਜੇਲਾਂ ਚ ਸੜ ਮਰਦੇ।
ਲੋਕੀ ਬਾਬੇਆਂ ਤੇ ਅੰਧਵਿਸ਼ਵਾਸ ਪਏ ਰੱਖਦੇ,
ਖਾਣ ਧੋਖੇ ਤੇ ਬਾਬੇਆਂ ਦੇ ਜਾਲ ਵਿਚ ਫਸਦੇ,
ਰੱਬ ਬਾਬੇਆਂ ਦੇ ਡੇਰਿਆਂ ਵਿਚ ਨਹੀਂ ਵਸਦਾ,
ਰੱਬ ਵਸੇ ਕਿਰਤ ਅੰਦਰ ਤੇ ਦਿਲ ਵਿਚ ਵਸਦਾ।
–ਬ੍ਰਿਜ ਕਿਸ਼ੋਰ ਭਾਟੀਆ, ਚੰਡੀਗੜ੍ਹ